ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੁਪਾਲੋਂ (ਲੁਧਿ.) ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਆਹਰ ਵਿੱਚ ਲੱਗਿਆ ਹੋਇਆ ਹੈ। ਸਕੂਲ ਵਿਖੇ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਨੂੰ ਆਨਲਾਈਨ ਪਲੇਟਫ਼ਾਰਮ ਦੇ ਮਾਧਿਅਮ ਰਾਹੀਂ ਜਾਹਰ ਕਰਨਾ ਸਮੇਂ ਦੀ ਲੋੜ ਹੈ। ਇਸੇ ਲੋੜ ਵਿੱਚੋਂ ਇਹ ਵੈਬਸਾਈਟ ਹੋਂਦ ਗ੍ਰਹਿਣ ਕਰਦੀ ਹੈ। ਇਸ ਰਾਹੀਂ ਆਨਲਾਈਨ ਮਾਧਿਅਮ ਰਾਹੀਂ ਕਿਤੋਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੁਪਾਲੋਂ (ਲੁਧਿ.) ਵਿਖੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂੰ ਹੋਇਆ ਜਾ ਸਕੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਸਾਈਟ 'ਤੇ ਸਕੂਲ ਵਿਖੇ ਕਰਵਾਈ ਜਾਂਦੀ ਹਰ ਗਤੀਵਿਧੀ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੇ। ਆਪ ਜੀ ਦੇ ਸੁਝਾਵਾਂ ਦੀ ਉਡੀਕ ਰਹੇਗੀ। ਕਿਸੇ ਵੀ ਸੁਝਾਅ ਲਈ ਅੱਗੇ ਦਿੱਤੇ ਲਿੰਕ ਰਾਹੀਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਸਕੂਲ ਦੇ ਫ਼ੇਸਬੁੱਕ ਪੇਜ ਰਾਹੀਂ ਵੀ ਸਾਡੇ ਨਾਲ਼ ਜੁੜ ਸਕਦੇ ਹੋ। ਇਸ ਲਈ ਅੱਗੇ ਦਿੱਤੇ ਲਿੰਕ 'ਤੇ ਕਲਿੱਕ ਕਰੋ।
ਤੁਸੀਂ ਸਕੂਲ ਦੀਆਂ ਗਤੀਧੀਆਂ ਨੂੰ ਯੂਟਿਊਬ 'ਤੇ ਵੀ ਵੇਖ ਸਕਦੇ ਹੋ। ਇਸ ਦੇ ਲਈ ਅੱਗੇ ਦਿੱਤੇ ਲਿੰਕ 'ਤੇ ਕਲਿੱਕ ਕਰੋ।